To Delete the name of Sri Harmandar Sahib, Amritsar Sahib from the world heritage nomination list (Tentative)sent by IndiaGovt. in 2014.

Petition Closed

To Delete the name of Sri Harmandar Sahib, Amritsar Sahib from the world heritage nomination list (Tentative)sent by IndiaGovt. in 2014.

This petition had 21,071 supporters

Amarjit Amarjit Kaur started this petition to SGPC Sri Amritsar S Avtar Singh Makkar President


Waheguru ji ka Khalsa,Waheguru ji ki Fateh!

੨੦੦੪ ਵਿੱਚ ਸ਼੍ਰੋ. ਗੁ. ਪ੍ਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਭਾਰਤ ਸਰਕਾਰ ਰਾਹੀਂ ਯੂਨੈਸਕੋ ਨੂਂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਵਿਸ਼ਵ ਵਿਰਾਸਤ ਸਥਾਨ ਐਲਾਨਣ ਲਈ ਕਿਹਾ ਗਿਆ ਸੀ।ਜਦੌਂ ਸਿੱਖ ਸੰਗਤਾਂ ਨੂੰ ਇਸ ਗੱਲ ਦੀ ਭਿਨਕ ਪਈ ਤਾਂ ਵੱਡੇ ਪੱਧਰ ਤੇ ਇਸ ਗੱਲ ਦਾ ਵਿਰੋਧ ਹੋਇਆ।ਜਿਸਦੇ ਨਤੀਜੇ ਵਜੋਂ ਯੂਨੈਸਕੋ ਨੇ ੨੦੦੪ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਸਾਈਟ ਨਾ ਐਲਾਨਿਆ।ਸਿੱਖ ਸੰਗਤਾਂ ਨੇ ਸਮਝਿਆ ਕਿ ਮਸਲਾ ਹੱਲ ਹੋ ਗਿਆ ਹੈ ਪਰ ਅਸਲ ਵਿੱਚ ਇਸ ਵਿਚਾਰ ਨੂੰ ਰੱਦ ਨਾਂ ਕਰਕੇ ਅੱਗੇ ਪਾਇਆ ਗਿਆ ਸੀ,ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਦਾ ਨਾਮ ਵਿਚਾਰ ਅਧੀਨ ਸੂਚੀ ਵਿੱਚ ਬਣਿਆਂ ਰਿਹਾ। ਇਸ ਲਿਸਟ ਨੂੰ ਟੈਂਟੇਟਿਵ ਲਿਸਟ ਆਖਿਆ ਜਾਂਦਾ ਹੈ।ਭਾਰਤ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਇਸ ਟੈਂਟੇਟਿਵ ਲਿਸਟ ਵਿਚੋਂ ਬਕਾਇਦਾ ਲਿਖਤੀ ਕਾਰਵਾਈ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨਾਮ ਮੁਕੰਮਲ ਤੌਰ ਤੇ ਖਾਰਜ ਕਰਵਾਉਣਾ ਸੀ,ਪਰ ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਇਸ ਸਾਲ ੨੦੧੫ ਵਿੱਚ ਫਿਰ ਤੋਂ ਭਾਰਤ ਸਰਕਾਰ ਵਲੋਂ ਪੇਸ਼ ਕੀਤੀ ਗਈ ਲਿਸਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਾਮ ਮੌਜੂਦ ਹੈ।ਪਹਿਲਾਂ ਇਹ ਨਾਮ ਸੱਤਵੇਂ ਥਾਂ ਤੇ ਸੀ ,ਸੰਗਤਾਂ ਦੇ ਵਿਰੋਧ ਨੂੰ ਮੱਦੇ ਨਜ਼ਰ ਰੱਖ ਕੇ ਦਰਬਾਰ ਸਾਹਿਬ ਦਾ ਨਾਮ ਸੈਤੀਵੇਂ ਥਾਂ ਤੇ ਕਰ ਦਿੱਤਾ ਹੈ।ਜਦੋਂ ਸਿੱਖ ਕੌਂਸਿਲ ਯੂਕੇ ਵਲੋਂ ਯੂਨੈਸਕੋ ਨੂੰ ਟੈਂਟੇਟਿਵ ਲਿਸਟ ਵਿੱਚੋਂ ਨਾਮ ਸਦਾ ਵਾਸਤੇ ਕੱਢਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਕੰਮ ਸਿਰਫ ਸਟੇਟ ਮੈਂਬਰ ਭਾਵ ਭਾਰਤ ਸਰਕਾਰ ਹੀ ਕਰ ਸਕਦੀ ਹੈ।ਸੋ ਸਿੱਖ ਸੰਗਤ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋ.ਗੁ.ਪ੍ਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ,ਭਾਰਤ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨਾਮ ਵਿਸ਼ਵ ਵਿਰਾਸਤੀ ਸਥਾਨ ਦੀ ਟੈਂਟੇਟਿਵ ਸੂਚੀ ਵਿੱਚੋਂ ਪੱਕੇ ਤੌਰ ਤੇ ਖਾਰਜ ਕਰਵਾਉੇਣ ਵਾਸਤੇ ਜਲਦੀ ਤੋਂ ਜਲਦੀ ਢੁਕਵੀ ਕਾਰਵਾਈ ਕਰਨ।

In 2004, SGPC, Sri Amritsar Sahib had through Indian Government asked UNESCO to declare Sri Harmandar Sahib, a world heritage site. When the Sikh Sangat came to know about this move, this move was opposed on a big level. As a result of this, UNESCO did not declare Sri Harmandar Sahib as a world heritage site in 2004. The Sikh Sangat thought that the issue has been solved but in reality this issue was not put to an end but was postponed. Because of this the name of Sri Harmandar Sahib continued to be in the list for consideration. This list is called the "tentative list".

SGPC was expected to get the name of Sri Harmandar Sahib removed permanantly from the tentative list of Indian Govt through proper channel--. But on the contrary the name of Sri Harmandar Sahib is still included in the list put forward by the Indian Government. Initially the name of Sri Harmandar Sahib was on the 7th place in the list but seeing the opposition put forward by the Sikhs, the name has been put on the 37th place.

When Sikh Council, UK asked UNESCO to remove the name of Sri Harmandar Sahib from the list permanantly, UNESCO replied that this could only be done by the "state member", meaning the Indian Government.

So, the Sikh community humbly requests S. Avtar Singh ji, President, SGPC, Amritsar Sahib to get the name of Sri Harmandar Sahib removed permanently from the tentative list for world heritage sites presented by the Indian Government to UNESCO and do the needful proceedings in this regard at the earliest.

 

 

With Kind Regards,

The Sikh community

Petition Closed

This petition had 21,071 supporters