ਕੰਮ ਦਿਓ ਜਾਂ ਭੱਤਾ ਦਿਓ

0 have signed. Let’s get to 100!


ਪੰਜਾਬ ਅੱਜ ਇਕ ਮੁਹਾਣੇ ਤੇ ਖੜਾ ਹੈ। ਨਸ਼ਾ,ਖੇਤੀ ਸੰਕਟ,ਗੈਂਗ ਕਲਚਰ ਜਿਹੀਆਂ ਅਲਾਮਤਾਂ ਇਹਨੂੰ ਘੇਰੀ ਖੜੀਆਂ ਹਨ। ਇਸ ਨਿਰਾਸ਼ਾ ਚੋਂ ਜੇਕਰ ਅਸੀਂ ਉਭਰਨਾ ਹੈ ਤਾਂ ਪੰਜਾਬ ਦਾ ਜੋ ਨੌਜਵਾਨ ਇਹਨਾਂ ਅਲਾਮਤਾਂ ਦੀ ਭੱਠੀ ਲਈ ਝੌਖੀ ਦਾ ਕਮ ਕਰ ਰਿਹਾ ਹੈ ਉਹਨੂੰ ਰੋਕਣਾ ਹੈ। ਉਹਦੇ ਹੱਥ ਤੇ ਮਸਤਿਕ ਨੂੰ ਉਸਾਰੂ ਪਾਸੇ ਲਾਣਾ ਹੈ।ਉਹ ਇਹ ਕਰ ਸਕਦਾ ਹੈ ਇਹ ਦੂਰ ਦੁਰੇਡੇ ਦੀਆਂ ਧਰਤੀਆਂ ਤੇ ਉਹਨੇ ਸਾਬਿਤ ਕੀਤਾ ਹੈ। ਅਸੀਂ ਉਹਨੂੰ ਸਿਰਫ ਮੌਕਾ ਦੇਣਾ ਹੈ। ਪੰਜਾਬ ਦੀ ਕਾਂਗਰਸ ਪਾਰਟੀ ਨੇ 2017 ਦੀਆਂ ਅੰਸਬਲੀ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਪੰਜਾਬੀ ਬਣਾਉਂਦੇ ਹਨ ਤਾਂ ਉਹ ਹਰ ਘਰ ਇਕ ਨੌਕਰੀ ਜਾਂ ਜੇਕਰ ਨੌਕਰੀ ਨਹੀਂ ਦੇ ਸਕੇ ਤਾਂ 2500 ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦੇਣਗੇ।ਅੱਜ ਸੂਬੇ ਚ' ਕਾਂਗਰਸ ਸਰਕਾਰ ਬਣੀ ਨੂੰ ਡੇਢ ਸਾਲ ਹੋ ਗਿਆ ਹੈ ਉਹ ਵਾਅਦਾ ਵਫਾ ਨੀ ਹੋਇਆ। ਸਰਕਾਰ ਨੂੰ, ਕਾਂਗਰਸ ਪਾਰਟੀ ਨੂੰ,ਆਪਣਾ ਵਾਅਦਾ ਯਾਦ ਕਰਾਉਣ ਲਈ ਇਹ ਪਟੀਸ਼ਨ ਹੈ।