Save Punjab's dieing waters

0 have signed. Let’s get to 100!


Punjab is going through swear environmental crises. Punjab's rivers are dieing a slow death as the Punjab's civilization. ਇਹ ਅਸਲ ਚ ਵਤਾਵਰਨੀ ਨਹੀਂ ਬਲਕਿ ਸਭਿਅਤਾ ਨੂੰ ਦਰਪੇਸ਼ ਚੁਣੌਤੀ ਹੈ। ਪੰਜਾਬ ਦੀ ਯੁੱਗਾਂ ਵੱਡੀ ਸੱਭਿਅਤਾ ਮਰਨ ਕੰਡੇ ਹੈ। ਪੰਜਾਬ ਦੇ ਦਰਿਆ ਮਰ ਰਹੇ ਹਨ।ਪੰਜਾਬ ਦੇ ਰਹਿ ਵਾਸੀ ਘਿਨਾਉਣੇ ਢੰਗ ਨਾਲ਼ ਜ਼ਹਿਰ ਵਰਗਾ ਪਾਣੀ ਪੀਣ ਲਈ ਮਜਬੂਰ ਹਨ। ਜੇ ਪੰਜਾਬ ਦੇ ਦਰਿਆ ਏਸੇ ਤਰਾਂ ਈ ਜ਼ਹਿਰ ਯੁਕਤ ਹੁੰਦੇ ਰਹੇ ਤਾਂ ਆਪਣੀ ਪੂਰੀ ਦੀ ਪੂਰੀ ਸੱਭਿਅਤਾ ਮਲੀਆਮੇਟ ਹੋ ਜਾਵੇਗੀ। ਸਾਡੇ ਧੀਆਂ ਪੁੱਤ ਸਾਡੀਆਂ ਅੱਖਾਂ ਸਾਹਵੇਂ ਤਿਲ ਤਿਲ ਘਟਣਗੇ ਖੁਰਨਗੇ। ਅਸੀਂ ਆਪਣੇ ਘਰਾਂ ਤੇ ਖੇਤਾਂ ਵਿਚ ਜੋ ਜ਼ਹਿਰਾਂ ਵਰਤ ਰਹੇ ਹਾਂ ਉਹ ਤਾਂ ਇਕ ਪਾਸੇ ਹਨ ਪਰ ਜਿਹੜ੍ਹਾ ਗੰਦ ਕਾਰਖ਼ਾਨੇ ਦਰਿਆਵਾਂ ਚ ਅੰਨ੍ਹੇਵਾਹ ਸੁੱਟ ਰਹੇ ਹਨ ਉਸ ਗੰਦ ਦੇ ਸਿੱਟੇ ਬੜ੍ਹੇ ਘਾਤਕ ਹਨ। ਬਿਆਸ ਚ ਕੀੜੀ ਅਫਗਾਨਾ ਵਾਲੀ ਚੱਡਾ ਸੂਕਰੋਸ ਮਿੱਲ ਦਾ ਤੇਜ਼ਾਬੀ ਸੀਰਾ ਅਣਗਿਣਤ ਜੀਆਂ ਦੀ ਬੇਵਕਤੀ ਮੌਤ ਦਾ ਕਾਰਨ ਬਣਿਆ ਹੈ, ਓਥੇ ਅਕਹਿ ਘਾਣ ਬੱਚਾ ਘਾਣ ਮੱਚਿਆ ਹੈ। ਹੁਣ ਉਹ ਜ਼ਹਿਰ ਪਾਣੀ ਖੇਤਾਂ ਵਿਚ ਪਹੁੰਚ ਰਿਹਾ ਹੈ।

ਸਤਲੁਜ ਵਿੱਚ ਡਿੱਗ ਰਿਹਾ ਕਾਰਖਾਨਿਆਂ ਦਾ ਜ਼ਹਿਰੀਲਾ ਪਾਣੀ ਪਹਿਲਾਂ ਹੀ ਮਾਲਵੇ ਨੂੰ ਕੈਂਸਰ ਚ ਧੱਕ ਚੁੱਕਾ ਹੈ।

ਦਰਿਆਵਾਂ ਵਿੱਚ ਡਿੱਗਣ ਵਾਲਾ ਜ਼ਹਿਰ ਯਕਮੁਸ਼ਤ ਰੂਪ ਚ ਬੰਦ ਹੋਣਾਂ ਚਾਹੀਦਾ ਹੈ।

ਗ੍ਰੀਨ ਟ੍ਰਿਬਿਊਨਲ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਲੋਕਾਈ ਨੂੰ ਕਾਰਖਾਨਾ ਜਨਿਤ ਜ਼ਹਿਰ ਤੋਂ ਨਿਜਾਤ ਦਿਵਾਈ ਜਾਵੇ।ਸਾਫ ਰੋਟੀ ਪਾਣੀ ਪੰਜਾਬ ਦੇ ਲੋਕਾਂ ਦਾ ਮੌਲਿਕ ਅਧਿਕਾਰ ਹੈ।